SGPC ਦੇ ਮੁਲਾਜ਼ਮਾਂ ਨੇ ਪ੍ਰਧਾਨ ਲੌਂਗੋਵਾਲ ਨੂੰ ਦਿੱਤੀ ਧਮਕੀ ਤੇ ਨਾਲ ਹੀ ਕਿਹਾ ਅਸੀਂ ਬਦਲਾਂਗੇ ਆਪਣਾ ਧਰਮ – ਵੇਖੋ ਵੀਡੀਓ -:

1770

ਸ਼੍ਰੋਮਣੀ ਕਮੇਟੀ ਦੀ ਨੌਕਰੀ ਤੋਂ ਫਾਰਗ ਕੀਤੇ ਗਏ 523 ਮੁਲਾਜ਼ਮਾਂ ਨੇ ਹੁਣ ਸ਼੍ਰੋਮਣੀ ਕਮੇਟੀ ਨਾਲ ਸਿੱਧੀ ਟੈਕਰ ਲੈ ਲਈ ਹੈ ਤੇ ਕਮੇਟੀ ਨੂੰ 13 ਦਿਨਾਂ ਦਾ ਆਲਟੀਮੇਟਮ ਦਿੰਦਿਆ ਧਰਮ ਪਰਿਵਰਤਨ ਦੀ ਧਮਕੀ ਤੱਕ ਦੇ ਦਿੱਤੀ।  ਇਹਨਾਂ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਜੇਕਰ ਉਨਾਂ ਨੂੰ ਨੌਕਰੀ ‘ਤੇ ਬਹਾਲ ਨਾ ਕੀਤਾ ਗਿਆ ਤਾਂ ਉਹ 13 ਦਿਨਾਂ ਬਾਅਦ ਮਜਬੂਰਨ ਪਰਿਵਾਰਾਂ ਸਮੇਤ ਧਰਮ ਪਰਿਵਰਤਨ ਕਰ ਲੈਣਗੇ। ਮੁਲਾਜ਼ਮਾਂ ਦਾ ਇਲਜ਼ਾਮ ਹੈ ਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਸਮੇਤ ਹੋਰਨਾਂ ਅਹੁਦੇਦਾਰਾਂ ਨੂੰ ਕਈ ਵਾਰ ਨੌਕਰੀ ਬਹਾਲ ਕਰਨ ਲਈ ਬੇਨਤੀਆਂ ਕਰ ਚੁੱਕੇ ਹਾਂ ਪਰ ਕਿਸੇ ਨੇ ਵੀ ਗੰਭੀਰਤਾ ਨਹੀਂ ਦਿਖਾਈ ਜਿਸ ਕਾਰਨ ਉਨਾਂ ਨੂੰ ਮਜਬੂਰਨ ਇਹ ਕਦਮ ਚੁੱਕਣਾ ਪਿਆ ਹੈ।
ਕਮੇਟੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਸਾਫ਼ ਕਰ ਦਿੱਤਾ ਹੈ ਕਿ ਉਹ ਕਿਸੇ ਧਮਕੀ ਦੇ ਪ੍ਰਭਾਵ ਵਿੱਚ ਨਹੀਂ ਆਉਣ ਵਾਲੇ। ਲੌਂਗਵਾਲ ਨੇ ਤਾਂ ਇੱਥੋ ਤੱਕ ਕਹਿ ਦਿੱਤਾ ਹੈ ਕਿ ਨੌਕੀਰ ਤੋਂ ਫਾਰਗ ਮੁਲਜ਼ਮਾਂ ਦੀ ਮਨਸਿਕਤਾ ਬਿਮਾਰ ਹੋ ਚੁੱਕੀ ਹੈ।

ਦਰਅਸਲ, SGPC ਦੇ ਸਾਬਕਾ ਪ੍ਰਧਾਨ ਕ੍ਰਿਪਾਲ ਸਿੰਘ ਬਡੂੰਗਰ ਵੱਲੋਂ ਇਹਨਾਂ ਮੁਲਾਜ਼ਮਾਂ ਨੂੰ ਭਰਤੀ ਕੀਤਾ ਗਿਆ ਸੀ, ਪਰ ਲੌਂਗੋਵਾਲ ਨੇ ਪ੍ਰਧਾਨ ਬਣਨ ਤੋਂ ਬਾਅਦ ਨਿਯਮਾਂ ਦੀ ਅਣਦੇਖੀ ਦੇ ਇਲਜ਼ਾਮ ਲਗਾਉਂਦਿਆਂ ਇਹਨਾਂ ਨੂੰ ਬਰਖਾਸਤ ਕਰ ਦਿੱਤਾ ਗਿਆ ਹਾਲਾਂਕਿ ਨੌਕਰੀ ਤੋਂ ਬਰਖਾਸਤ ਇਹ ਮੁਲਜ਼ਾਮ ਕਾਨੂੰਨੀ ਲੜਾਈ ਲਈ ਹਾਈਕੋਰਟ ਤੱਕ ਵੀ ਪੁਹੰਚ ਕਰ ਚੁੱਕੇ ਹਨ ਜਿਸ ਦੀ ਸੁਣਵਾਈ ਮੰਗਲਵਾਰ ਨੂੰ ਹੋਣੀ ਹੈ।