19ਵੀਂ ਸਦੀ ਦੇ ਸਿੱਖ ਯੋਧਾ ਹਰੀ ਸਿੰਘ ਨਲੂਆ ਨੂੰ ਅਪਣਾ ਉਪਨਾਮ ਕਦੋਂ ਅਤੇ ਕਿਵੇਂ ਮਿਲਿਆ ।। ਆਪ ਪੜੋ ਅਤੇ ਵੱਧ ਤੋਂ ਵੱਧ ਸ਼ੇਅਰ ਕਰੋ ਜੀ

882

19ਵੀਂ ਸਦੀ ਦੇ ਸਿੱਖ ਯੋਧਾ ਹਰੀ ਸਿੰਘ ਨਲੂਆ ਨੂੰ ਅਪਣਾ ਉਪਨਾਮ ਉਸ ਸਮੇਂ ਮਿਲਿਆ ਸੀ ਜਦ ਮਹਾਰਾਜਾ ਰਣਜੀਤ ਸਿੰਘ ਨੇ ਉਨ੍ਹਾਂ ਦੀ ਬਹਾਦਰੀ ਦੀ ਤੁਲਨਾ ਮਹਾਭਾਰਤ ਦੇ ਰਾਜਾ ਨਾਲ ਦੇ ਬਚਪਨ ਨਾਲ ਕਰਦਿਆਂ ਕਿਹਾ ਸੀ, ‘ਵਾਹ, ਮੇਰੇ ਰਾਜਾ ਨਲ, ਵਾਹ।’ ਇਹ ਜਾਣਕਾਰੀ ਹਰੀ ਸਿੰਘ ਨਲੂਆ ਦੀ ਸੱਤਵੀਂ ਪੀੜ੍ਹੀ ਦੀ ਵੰਸ਼ਜ਼ ਡਾ. ਵਨੀਤ ਨਲੂਆ ਨੇ ਇਥੇ ਅਪਣੀ ਕਿਤਾਬ ‘ਹਰੀ ਸਿੰਘ ਨਲੂਆ-ਚੈਂਪੀਅਨ ਆਫ਼ ਖ਼ਾਲਸਾਜੀ (1791-1837)’ਪੇਸ਼ ਕਰਨ ਦੌਰਾਨ ਸਾਂਝੀ ਕੀਤੀ। ਵਨੀਤ ਨਲੂਆ ਨੇ ਕਿਹਾ ਕਿ ਕਾਫ਼ੀ ਲੋਕ ਮੰਨਦੇ ਹਨ ਕਿ ਨਲੂਆ ਦਾ ਮਤਲਬ ‘ਬਾਘ ਨੂੰ ਮਾਰਨ ਵਾਲਾ’ ਹੁੰਦਾ ਹੈ ਪਰ ਕੁੱਝ ਇਤਿਹਾਸਕਾਰਾਂ ਅਨੁਸਾਰ ਅਜਿਹਾ ਨਹੀਂ ਹੈ,***************************

ਜਿਨ੍ਹਾਂ ਚਿਹਰਿਆਂ ਨੂੰ ਸਦਾ ਰਹੂ ਪੰਜਾਬ ਲੱਭਦਾ ! ਜੋ ਸਾਡੀਆਂ ਪੱਗਾਂ ਨੂੰ ਆਪਣੇ ਖੂਨ ਦੇ ਮਾਵੇ ਲਾ ਗਏ I ਸਭ ਭੁੱਲ ਜਾਂਦਾ ਇਨ੍ਹਾਂ ਨੂਰੀ ਚਿਹਰਿਆਂ ਨੂੰ ਦੇਖਕੇ ! ਬਲਕਿ ਇਹ ਉਪਨਾਮ ਮਹਾਰਾਜਾ ਰਣਜੀਤ ਸਿੰਘ ਵਲੋਂ ਕੀਤੀ ਗਈ ਸ਼ਲਾਘਾ ਤੋਂ ਆਇਆ ਹੈ। ਮਹਾਰਾਜਾ ਰਣਜੀਤ ਸਿੰਘ ਨੂੰ ਜਦ ਪਤਾ ਲੱਗਾ ਕਿ ਬੱਚੇ ਹਰੀ ਸਿੰਘ ਨੇ ਇਕੱਲੇ ਹੀ ਬਾਘ ਨੂੰ ਮਾਰ ਦਿਤਾ ਹੈ ਤਾਂ ਉਨ੍ਹਾਂ ਹਰੀ ਸਿੰਘ ਦੀ ਸ਼ਲਾਘਾ ਕੀਤੀ ਸੀ। ਵਨੀਤ ਨੇ ਕਿਹਾ ਕਿ ਅਪਣੀ ਪਤਨੀ ਦਮਯੰਤੀ ਪ੍ਰਤੀ ਪਿਆਰ ਨੂੰ ਲੈ ਕੇ ਚਰਚਿਤ ਰਾਜਾ ਨਲ ਨੇ ਵੀ ਬਚਪਨ ਵਿਚ ਇਕ ਬਾਘ ਨੂੰ ਮਾਰ ਕੇ ਅਪਣੇ ਪਿਤਾ ਦੀ ਜਾਨ ਬਚਾਈ ਸੀ। ਰਾਜਾ ਨਲ ਅਤੇ ਬਾਘ ਨਾਲ ਜੁੜੀ ਇਸ ਕਹਾਣੀ ਦਾ ਜ਼ਿਕਰ ਢੋਲਾ ਵਿਚ ਆਉਂਦਾ ਹੈ ਜਿਹੜਾ ਪਛਮੀ ਉਤਰ ਪ੍ਰਦੇਸ਼ ਦੇ ਬ੍ਰਜ ਖੇਤਰ ਅਤੇ ਪੂਰਬੀ ਰਾਜਸਥਾਨ ਵਿਚ ਜਾਟ ਪਿੰਡਾਂ ਵਿਚ 19ਵੀਂ ਸਦੀ ਦੀ ਅੱਧ ਤਕ ਵੱਡੇ ਪੱਧਰ ‘ਤੇ ਗਾਇਆ ਅਤੇ ਖੇਡਿਆ ਜਾਣ ਵਾਲਾ ਕਾਵ ਹੈ। ਉਨ੍ਹਾਂ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ ਨੇ ਇਹ ਕਈ ਵਾਰ ਸੁਣੀ ਹੋਵੇਗੀ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਅਮਰੀਕਾ ਦੇ ਇਕ ਵਿਗਿਆਨੀ ਤੋਂ ਇਹ ਜਾਣਕਾਰੀਆਂ ਇਕੱਠੀਆਂ ਕੀਤੀਆਂ ਜਿਨ੍ਹਾਂ ਨੂੰ ਰਾਜਾ ਨਲ ਦੀਆਂ ਕਹਾਣੀਆਂ ਬਾਰੇ ਕਾਫ਼ੀ ਜਾਣਕਾਰੀ ਸੀ। ਉਨ੍ਹਾਂ ਕਿਹਾ ਕਿ ਸਾਲ 1791 ਵਿਚ ਪੈਦਾ ਹੋਏ ਹਰੀ ਸਿੰਘ 13 ਸਾਲ ਦੀ ਉਮਰ ਵਿਚ ਨੇਤਾ ਬਣ ਗਏ ਅਤੇ ਉਨ੍ਹਾਂ 800 ਲੋਕਾਂ ਦੀ ਫ਼ੌਜ ਦੀ ਅਗਵਾਈ ਕੀਤੀ। 1804 ਵਿਚ ਜਦ ਮਹਾਰਾਜਾ ਰਣਜੀਤ ਸਿੰਘ ਨੂੰ ਪਤਾ ਲੱਗਾ ਕਿ ਹਰੀ ਸਿੰਘ ਨੇ ਸ਼ਿਕਾਰ ਦੌਰਾਨ ਬਾਘ ਨੂੰ ਮਾਰ ਦਿਤਾ ਤਾਂ ਉਨ੍ਹਾਂ ਕਿਹਾ ਕਿ ਵਾਹ ਮੇਰੇ ਰਾਜਾ ਨਲ, ਵਾਹ। (ਪੀ.ਟੀ.ਆਈ.)

ਸੋਸ਼ਲ ਮੀਡੀਆ ਦੇ ਅਜੋਕੇ ਦੌਰ ਵਿੱਚ ਨਵੀਂਆ ਅਪਡੇਟਸ ਦੇਖਣ ਲਈ ਆਪ ਜੀ Qaumi Soch (You Tube channel) ਅਤੇ ਫੇਸਬੁੱਕ ਪੇਜ ਤੇ ਕਲਿੱਕ ਕਰੋ——– ਹਰ ਖੇਤਰ, ਧਰਮ,ਮਜਬ ਦੀ ਖਬਰ ਦੀ ਜਾਣਕਾਰੀ ਲੈਣ ਲਈ ਸਾਡੇ you tube channel—- Qaumi Soch ਨੂੰ subscribe ਕਰੋ, ਅਤੇ ਫੇਸਬੁੱਕ ਤੇ ਸਾਡੇ ਪੇਜ ਨੂੰ ਲਾਈਕ ਕਰੋ, ਅਤੇ ਜਾਣਕਾਰੀ ਖਬਰਾਂ ਨੂੰ ਅੱਗੇ ਪਹੁੰਚਾੳੁਣ ਲਈ ਸਾਡੇ ਪੇਜ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ।ਸਾਡਾ ਫੇਸਬੁੱਕ ਪੇਜ ਆਪਸੀ ਪ੍ਰੇਮ ਪਿਆਰ ਅਤੇ ਪੰਜਾਬ ਦੇ ਲੋਕ ਹੱਕਾਂ ਲਈ ਅਗਾਂਹ ਵਧੂ ਸੋਚ ਦਾ ਧਾਰਨੀ ਰਹੇਗਾ ,ਸੋ ਸਾਡੇ ਪੇਜ ਨੂੰ ਸ਼ੇਅਰ ਕਰਕੇ ਪੰਜਾਬ ਅਤੇ ਹਰ ਖੇਤਰ ਦੀ ਜਾਣਕਾਰੀ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਆਪਣਾ ਯੋਗਦਾਨ ਵੱਧ ਤੋਂ ਵੱਧ ਪਾਓ

ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ